REWARDS FOR CHANGE

Join This Is Our Shot in getting Canada #TogetherAgain. Enter for a chance to win one of thousands of prizes across Canada in Rewards for Change.

This Is Our Shot to be
#TogetherAgain

Play Video

ਮਹਾਂਮਾਰੀ ਦੇ ਕਾਰਨ ਤੁਸੀਂ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਕਮੀ ਮਹਿਸੂਸ ਕਰਦੇ ਹੋ – ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਮਨਾਉਣਾ, ਕਿਸੇ ਖੇਡ ‘ਤੇ ਜਾਣਾ ਜਾਂ ਇਕੱਠੇ ਹੋਣਾ? ਅਸੀਂ ਸਾਰੇ ਇਹ ਚੀਜ਼ਾਂ ਵਾਪਸ ਚਾਹੁੰਦੇ ਹਾਂ।

This Is Our Shot to be #TogetherAgain ਇੱਕ ਮੁਹਿੰਮ ਹੈ ਜਿਸਦਾ ਉਦੇਸ਼ ਕੈਨੇਡਾ ਵਾਸੀਆਂ ਨੂੰ ਇਕੱਠਾ ਕਰਨਾ ਅਤੇ ਟੀਕੇ ਬਾਰੇ ਝਿਜਕ ਨੂੰ ਆਤਮ-ਵਿਸ਼ਵਾਸ ਦੇ ਨਾਲ ਬਦਲਣ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਅਸੀਂ ਇਕੱਠੇ ਮਿਲ ਕੇ ਮਹਾਂਮਾਰੀ ਨੂੰ ਖਤਮ ਕਰ ਸਕੀਏ।

#TogetherAgain ਹੋਣ ਲਈ, ਸਾਨੂੰ ਆਪਣੀ, ਆਪਣੇ ਪਰਿਵਾਰਾਂ ਅਤੇ ਆਪਣੇ ਭਾਈਚਾਰਿਆਂ ਦੀ ਰੱਖਿਆ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਆਓ ਇਹ ਸਵੀਕਾਰ ਕਰਦੇ ਹੋਏ ਸ਼ੁਰੂ ਕਰੀਏ ਕਿ ਕੁਝ ਲੋਕਾਂ ਲਈ ਟੀਕਾ ਲਗਵਾਉਣਾ ਇੰਨਾ ਸੌਖਾ ਨਹੀਂ ਹੁੰਦਾ ਜਿੰਨਾ ਇਹ ਦੂਜਿਆਂ ਲਈ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਕਿ ਸਾਰਿਆਂ ਦੀ ਉਹਨਾਂ ਤੱਥਾਂ ਅਤੇ ਜਾਣਕਾਰੀ ਤਕ ਪਹੁੰਚ ਹੈ ਜਿਸਦੀ ਉਹਨਾਂ ਨੂੰ ਸੂਚਿਤ ਫੈਸਲੇ ਲੈਣ ਲਈ ਲੋੜ ਹੈ।

This Is Our Shot ਮਹਾਂਮਾਰੀ ਨੂੰ ਖਤਮ ਕਰਨ ਲਈ, ਕੈਨੇਡਾ

ਸਾਡੇ ਨਾਲ ਜੁੜੋ:

COVID-19 ਟੀਕੇ ਬਾਰੇ ਜਾਣਕਾਰੀ

ਕੈਨੇਡਾ ਵਿੱਚ ਕੋਵਿਡ-19 ਟੀਕੇ ਦੀਆਂ [XXXXX] ਖੁਰਾਕਾਂ ਲਗਾਈਆਂ ਗਈਆਂ ਹਨ

ਤੁਹਾਡੇ ਕੋਲ ਟੀਕਾਕਰਨ ਬਾਰੇ ਸਵਾਲ ਹੋ ਸਕਦੇ ਹਨ। ਅਸੀਂ ਤੁਹਾਨੂੰ ਉਸ ਗਿਆਨ ਦੀ ਤਾਕਤ ਦੇਣ ਲਈ ਮੌਜੂਦ ਹਾਂ ਜਿਸਦੀ ਤੁਹਾਨੂੰ ਲੋੜ ਹੈ, ਤਾਂ ਜੋ ਤੁਸੀਂ ਆਪਣਾ ਟੀਕਾ ਲਗਵਾਉਣ ਅਤੇ ਮਹਾਂਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰਨ ਬਾਰੇ ਆਤਮ-ਵਿਸ਼ਵਾਸੀ ਮਹਿਸੂਸ ਕਰ ਸਕੋ।

ਤੱਥ ਜਾਣੋ। ਇਹ ਦੁਬਾਰਾ ਇਕੱਠੇ ਹੋਣ ਲਈ ਇਹ ਸਾਡਾ ਟੀਕਾ ਹੈ।

ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰਨ ਲਈ ਤਿਆਰ ਹੋ…

ਆਪਣੇ ਸੂਬੇ ‘ਤੇ ਕਲਿੱਕ ਕਰੋ ਅਤੇ ਤੁਹਾਨੂੰ ਤੁਹਾਡੇ ਸੂਬੇ ਦੇ ਬੁਕਿੰਗ ਪੋਰਟਲ ‘ਤੇ ਲਿਜਾਇਆ ਜਾਵੇਗਾ। ਜਾਂ Vaccine Hunters Canada ‘ਤੇ ਜਾਓ, ਜੋ ਤੁਹਾਨੂੰ ਫਾਰਮੇਸੀਆਂ ਸਮੇਤ, ਦੇਸ਼ ਭਰ ਦੇ ਟੀਕਾਕਰਣ ਕਲੀਨਿਕਾਂ ਲਈ ਤੁਹਾਡਾ ਮਾਰਗਦਰਸ਼ਨ ਕਰਨ ਵਿੱਚ ਮਦਦ ਕਰਨਗੇ।

57,020

ਕੋਵਿਡ-19 ਟੀਕੇ ਦੀਆਂ [XXXXX] ਖੁਰਾਕਾਂ ਵੰਡੀਆਂ ਗਈਆਂ ਹਨ

52,913

ਕੈਨੇਡਾ ਵਿੱਚ ਕੋਵਿਡ-19 ਟੀਕੇ ਦੀਆਂ [XXXXX] ਖੁਰਾਕਾਂ ਲਗਾਈਆਂ ਗਈਆਂ ਹਨ

ਡਾਟਾ ਕੈਨੇਡਾ ਸਰਕਾਰ ਤੋਂ ਆਉਂਦਾ ਹੈ
https://art-bd.shinyapps.io/covid19canada/

ਲਾਈਵ ਟਾਊਨ ਹਾਲ

This Is Our Shot to be #TogetherAgain ਨਿਯਮਿਤ ਲਾਈਵ ਟਾਊਨ ਹਾਲ ਕੋਵਿਡ-19 ਜਾਣਕਾਰੀ ਮੀਟਿੰਗਾਂ ਨੂੰ ਸਟ੍ਰੀਮ ਕਰਦਾ ਹੈ।

ਤੁਸੀਂ ਆਪਣੇ ਸਵਾਲ ਪਹਿਲਾਂ ਜਾਂ ਸੈਸ਼ਨ ਦੌਰਾਨ ਜਮ੍ਹਾਂ ਕਰ ਸਕਦੇ ਹੋ।

ਸਮਾਗਮ ਅੰਗਰੇਜ਼ੀ ਵਿੱਚ ਹੋਵੇਗਾ

ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ

ਸਾਡੇ ਨਾਲ ਜੁੜੋ:

ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ

This Is Our Shot to be #TogetherAgain ਮੁਹਿੰਮ

ਕੋਈ ਵੀ ਹਿੱਸਾ ਲੈ ਸਕਦਾ ਹੈ ਅਤੇ ਅਜਿਹਾ ਕਰਨ ਨਾਲ, ਤੁਸੀਂ ਇਹ ਸੁਨੇਹਾ ਫੈਲਾਉਣ ਵਿੱਚ ਸਹਾਇਤਾ ਕਰੋਗੇ ਕਿ ਟੀਕਾਕਰਣ ਕਨੇਡਾ ਵਿੱਚ ਮਹਾਂਮਾਰੀ ਨੂੰ ਖ਼ਤਮ ਕਰ ਸਕਦਾ ਹੈ।

  1. ਤੁਹਾਡੀ ਵਾਰੀ ਆਉਣ ‘ਤੇ ਟੀਕਾ ਲਗਵਾਓ।
  2. ਇੱਕ ਸ਼ਰਟ ਖਰੀਦ ਕੇ #ThisIsOurShotCA #TogetherAgain ਮੁਹਿੰਮ ਵਿੱਚ ਹਿੱਸਾ ਲਵੋ।
  3. ਆਪਣੀ ਟੀਕਾਕਰਣ ਅਪਾਇੰਟਮੈਂਟ ਲਈ ਆਪਣੀ ਸ਼ਰਟ ਪਹਿਨੋਅਤੇ ਆਪਣੇ ਟੀਕਾਕਰਣ ਬੈਂਡ-ਏਡ ਨੂੰ ਕਿਸੇ ਅਜਿਹੇ ਵਿਅਕਤੀ (ਜਾਂ ਚੀਜ਼) ਨੂੰ ਸਮਰਪਿਤਕਰੋ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ।
  4. ਆਪਣੀ ਸ਼ਰਟ ਪਹਿਨ ਕੇ ਅਤੇ ਆਪਣਾ ਬੈਂਡ-ਏਡ ਦਿਖਾਉਂਦੇ ਹੋਏ ਕੋਈ ਤਸਵੀਰ ਜਾਂ ਵੀਡੀਓ ਪੋਸਟ ਕਰੋ, ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਟੈਗ ਕਰੋ ਅਤੇ ਉਹਨਾਂ ਨੂੰ ਅਜਿਹਾ ਕਰਨ ਲਈ ਕਹੋ। .
  5. ਸੁਨੇਹਾ ਫੈਲਾਉਣ ਲਈ #ThisIsOurShotCA #TogetherAgain ਦੀ ਵਰਤੋਂ ਕਰਦੇ ਹੋਏ ਹੋਰ ਪੋਸਟਾਂ ਵੀ ਸਾਂਝੀਆਂ ਕਰੋ।

ਸਾਰੀ ਆਮਦਨੀ Kids Help Phone ਚੈਰੀਟੇਬਲ ਸੰਸਥਾ ਨੂੰ ਜਾਂਦੀ ਹੈ।

About This Is Our Shot to be #TogetherAgain ਬਾਰੇ

ਜ਼ਮੀਨੀ ਸੰਸਥਾਵਾਂ, ਕੈਨੇਡਾ ਭਰ ਦੇ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਕੈਨੇਡਾ ਦੀਆਂ ਕੁਝ ਸਭ ਤੋਂ ਮਸ਼ਹੂਰ ਕਾਰਪੋਰੇਸ਼ਨਾਂ ਨੇ ਦੇਖਿਆ ਕਿ ਟੀਕਿਆਂ ਦੀ ਸੁਰੱਖਿਆ ਬਾਰੇ ਸੁਨੇਹਾ ਫੈਲਾਉਣ ਅਤੇ ਝਿਜਕ ਨੂੰ ਆਤਮ-ਵਿਸ਼ਵਾਸ ਨਾਲ ਬਦਲਣ ਦੀ ਲੋੜ ਹੈ। ਉਹਨਾਂ ਨੇ ਇਹ ਨਿਰਧਾਰਤ ਕੀਤਾ ਹੈ ਕਿ ਇੱਕੋ ਠੋਸ ਕੋਸ਼ਿਸ਼ ਦੇ ਉਪਰ ਕੇਂਦ੍ਰਿਤ, ਇੱਕ-ਜੁੱਟ ਸਮੂਹ ਵਜੋਂ ਇਕੱਠੇ ਕੰਮ ਕਰਨਾ, ਟੀਕੇ ਪ੍ਰਤੀ ਝਿਜਕ ਨੂੰ ਦੂਰ ਕਰਨ ਲਈ ਸਭ ਤੋਂ ਪ੍ਰਭਾਵੀ ਹੋਵੇਗਾ।

ਹੁਣ This Is Our Shot to be #TogetherAgain ਦੇ ਬੈਨਰ ਹੇਠ ਸਿਹਤ ਪੇਸ਼ੇਵਰ, ਫਰੰਟਲਾਈਨ ਵਰਕਰ, ਸਥਾਨਕ ਭਾਈਚਾਰੇ, ਕਾਰਪੋਰੇਟ ਕਨੇਡਾ, ਅਤੇ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਲੋਕਾਂ ਦਾ ਇੱਕ ਨੈੱਟਵਰਕ, ਕੈਨੇਡਾ ਵਾਸੀਆਂ ਵਿੱਚ ਟੀਕੇ ਬਾਰੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਸਮਾਂ ਅਤੇ ਸਰੋਤ ਸਮਰਪਿਤ ਕਰ ਰਹੇ ਹਨ।

ਤਾਜ਼ਾ ਖ਼ਬਰਾਂ

Watch the full interview: https://www.cp24.com/video?clipId=2221114

Hospital News: Co-led by Dr. Anju Anand, a respirologist at…

Read more

Breakfast Television: Dina and Sid chat with Olympian Clara Hughes…

Read more