ਤੁਹਾਡੇ ਟੀਕਾਕਰਨ ਤੋਂ ਬਾਅਦ

ਅੱਗੇ ਦਿੱਤੀ ਜਾਣਕਾਰੀ ਇਸ ਵੈੱਬਸਾਈਟ ਲਈ ਡਾਕਟਰੀ ਪੇਸ਼ੇਵਰਾਂ ਅਤੇ ਜਨਤਕ ਸਿਹਤ ਮਾਹਰਾਂ ਦੁਆਰਾ ਕੈਨੇਡੀਅਨ ਸਰਕਾਰ ਅਤੇ ਹੋਰ ਵਿਗਿਆਨਕ ਅਤੇ ਡਾਕਟਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਿਕਸਿਤ ਕੀਤੀ ਗਈ ਸੀ। ਇਹ ਡਾਕਟਰੀ ਸਲਾਹ ਦੇ ਇਰਾਦੇ ਨਾਲ ਨਹੀਂ ਹੈ। ਕੋਵਿਡ-19 ਟੀਕੇ ਬਾਰੇ ਆਪਣੇ ਕਿਸੇ ਸਵਾਲਾਂ ਦੇ ਨਾਲ ਹਮੇਸ਼ਾਂ ਕਿਸੇ ਯੋਗਤਾ ਪ੍ਰਾਪਤ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਲਓ।

ਅਸੀਂ ਨਿਸ਼ਚਿਤਤਾ ਨਾਲ ਨਹੀਂ ਕਹਿ ਸਕਦੇ, ਪਰ ਇਹ ਸੰਭਵ ਹੈ ਕਿ ਹਾਲੇ ਵੀ ਤੁਹਾਡੇ ਅੰਦਰ ਵਾਇਰਸ ਆ ਸਕਦਾ ਹੈ ਭਾਵੇਂ ਤੁਸੀਂ ਟੀਕਾ ਲਗਵਾ ਲਿਆ ਹੈ। ਅਸੀਂ ਜਾਣਦੇ ਹਾਂ ਕਿ ਟੀਕਾ ਲੋਕਾਂ ਦੀ ਵਾਇਰਸ ਤੋਂ ਬਿਮਾਰ ਹੋਣ ਤੋਂ ਰੱਖਿਆ ਕਰੇਗਾ, ਪਰ ਇਹ ਸੰਭਵ ਹੈ ਕਿ ਤੁਹਾਡੇ ਅੰਦਰ ਹਾਲੇ ਵੀ ਵਾਇਰਸ ਹੋਵੇ ਅਤੇ ਤੁਸੀਂ ਦੂਜਿਆਂ ਲਈ ਛੂਤਕਾਰੀ ਹੋ ਸਕਦੇ ਹੋ ਭਾਵੇਂ ਤੁਸੀਂ ਆਪਣਾ ਟੀਕਾ ਲਗਵਾ ਲਿਆ ਹੈ। ਜਿਵੇਂ-ਜਿਵੇਂ ਕਲੀਨਿਕਲ ਪਰਖਾਂ ਅੱਗੇ ਵਧਣਗੀਆਂ ਅਤੇ ਅਸਲ-ਸੰਸਾਰ ਦੇ ਸਬੂਤ ਸਾਹਮਣੇ ਆਉਣਗੇ ਸਾਨੂੰ ਹੋਰ ਜਾਣਕਾਰੀ ਮਿਲੇਗੀ। ਇਸ ਸਮੇਂ ਦੌਰਾਨ, ਸਾਨੂੰ ਆਪਣੇ ਮਾਸਕ ਪਹਿਨਣਾ, ਸਰੀਰਕ ਦੂਰੀਆਂ ਬਣਾ ਕੇ ਰੱਖਣਾ, ਅਤੇ ਜਨਤਕ ਸਿਹਤ ਦੀਆਂ ਸਿਫ਼ਾਰਿਸ਼ਾਂ ਦੀ ਪਾਲਣਾ ਕਰਨਾ ਜਾਰੀ ਰੱਖਣਾ ਪਏਗਾ, ਜਦੋਂ ਤੱਕ ਲੋੜੀਂਦੀ ਗਿਣਤੀ ਵਿੱਚ ਕੈਨੇਡਾ ਵਾਸੀ ਟੀਕਾ ਨਹੀਂ ਲਗਵਾ ਲੈਂਦੇ।

ਟੀਕਾਕਰਨ ਤੋਂ ਬਾਅਦ ਸਰੀਰ ਨੂੰ ਪ੍ਰਤੀਰੱਖਿਆ ਦੇਣ ਲਈ ਦੂਜੀ ਖੁਰਾਕ ਤੋਂ ਬਾਅਦ ਲਗਭਗ ਦੋ ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਕੋਈ ਵਿਅਕਤੀ ਟੀਕਾਕਰਨ ਤੋਂ ਠੀਕ ਪਹਿਲਾਂ ਜਾਂ ਥੋੜ੍ਹੀ ਦੇਰ ਬਾਅਦ ਵਾਇਰਸ ਨਾਲ ਲਾਗ-ਗ੍ਰਸਤ ਹੋ ਸਕਦਾ ਹੈ ਅਤੇ ਬਿਮਾਰ ਹੋ ਸਕਦਾ ਹੈ, ਕਿਉਂਕਿ ਵੈਕਸੀਨ ਨੂੰ ਸੁਰੱਖਿਆ ਮੁਹੱਈਆ ਕਰਨ ਲਈ ਲੋੜੀਂਦਾ ਸਮਾਂ ਨਹੀਂ ਮਿਲਿਆ ਸੀ।

ਇਹੀ ਕਾਰਨ ਹੈ ਕਿ ਟੀਕਿਆਂ ਦੀਆਂ ਦੋ ਖੁਰਾਕਾਂ ਦੀ ਇੱਕ ਪੂਰੀ ਲੜੀ ਦੀ ਲੋੜ ਹੁੰਦੀ ਹੈ।

ਕੋਵਿਡ-19 ਟੀਕਿਆਂ ਦੀ ਸ਼ੁਰੂਆਤੀ ਅਸਰਦਾਇਕਤਾ ਪਹਿਲਾਂ ਹੀ ਪਹਿਲੀ ਖੁਰਾਕ ਤੋਂ ਬਾਅਦ ਬਹੁਤ ਜ਼ਿਆਦਾ ਹੈ (80-92%) ਅਤੇ ਘੱਟੋ-ਘੱਟ ਕੁਝ ਮਹੀਨਿਆਂ ਤਕ ਰਹਿੰਦੀ ਹੈ।

ਹੋਰ ਬਹੁ-ਖੁਰਾਕ ਟੀਕਾਕਰਨ ਦਾ ਇੱਕੋ ਖੁਰਾਕ ਤੋਂ ਬਾਅਦ ਦਾ ਤਜਰਬਾ ਦੱਸਦਾ ਹੈ ਕਿ ਲਗਾਤਾਰ ਸੁਰੱਖਿਆ ਛੇ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਰਹਿ ਸਕਦੀ ਹੈ। ਅਸਲ ਵਿੱਚ, ਬਹੁਤ ਸਾਰੇ ਅਧਿਐਨਾਂ ਨੇ ਦਿਖਾਇਆ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਇੰਤਜ਼ਾਰ ਕਰੋਗੇ ਤੁਹਾਨੂੰ ਓਨੀ ਹੀ ਬਿਹਤਰ ਸ਼ਕਤੀਵਰਧਕ ਪ੍ਰਤਿਰੱਖਿਆ ਪ੍ਰਤਿਕਿਰਿਆ ਮਿਲਦੀ ਹੈ। ਇਸ ਲਈ ਇਸਨੂੰ ਵਿਗਿਆਨ ਦਾ ਸਮਰਥਨ ਪ੍ਰਾਪਤ ਹੈ।

ਅਤੇ ਜ਼ਿਆਦਾਤਰ ਟੀਕਿਆਂ ਲਈ, ਐਂਟੀਬਾਡੀ ਦਾ ਪੱਧਰ (ਪ੍ਰਤਿਰੱਖਿਆ) ਸਮੇਂ ਦੇ ਨਾਲ-ਨਾਲ ਘੱਟਦਾ ਜਾਂਦਾ ਹੈ ਅਤੇ ਸੁਰੱਖਿਆ ਦੇ ਪੱਧਰ ਤੋਂ ਅਚਾਨਕ ਹੇਠਾਂ ਨਹੀਂ ਜਾਂਦਾ। ਮਹੀਨਿਆਂ ਜਾਂ ਸਾਲਾਂ ਬਾਅਦ ਵੀ, ਟੀਕੇ ਦੀ ਹੋਰ ਖੁਰਾਕ ਪ੍ਰਤਿਰੱਖਿਆ ਨੂੰ ਉੱਚ ਪੱਧਰਾਂ ਤੱਕ ਵਧਾ ਸਕਦੀ ਹੈ, ਜਿਸ ਨਾਲ ਲੰਮੀ ਮਿਆਦ ਤੱਕ ਸੁਰੱਖਿਆ ਮਿਲਦੀ ਹੈ।

ਹੁਣ ਜਦੋਂ ਸਾਡੇ ਕੋਲ ਕੈਨੇਡਾ ਵਿੱਚ ਜ਼ਿਆਦਾ ਭਰੋਸੇਮੰਦ ਟੀਕਿਆਂ ਦੀ ਸਪਲਾਈ ਹੈ, ਤਾਂ ਖੁਰਾਕਾਂ ਵਿਚਕਾਰ ਸਮਾਂ ਮਿਆਦ ਘਟਾ ਕੇ ਅੱਠ ਹਫ਼ਤੇ ਕਰ ਦਿੱਤੀ ਗਈ ਹੈ।

ਹਾਂ, ਫਿਲਹਾਲ, ਜਦੋਂ ਤਕ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਇਹ ਨਿਰਧਾਰਤ ਨਹੀਂ ਕਰਦੀ ਕਿ ਮਾਸਕ ਅਤੇ ਸ਼ਰੀਰਕ ਦੂਰੀ ਵਾਲੇ ਕਾਨੂੰਨਾਂ ਨੂੰ ਹਟਾਉਣ ਦਾ ਸਹੀ ਸਮਾਂ ਕਦੋਂ ਹੈ। ਇਹ ਇਸ ਲਈ ਹੈ ਕਿਉਂਕਿ ਟੀਕੇ ਨੂੰ ਪ੍ਰਭਾਵਸ਼ਾਲੀ ਬਣਨ (ਪ੍ਰਤਿਰੱਖਿਆ ਬਣਾਉਣ) ਵਿੱਚ ਕਈ ਹਫ਼ਤੇ ਲੱਗ ਜਾਂਦੇ ਹਨ ਅਤੇ ਵੱਧ ਤੋਂ ਵੱਧ ਸੁਰੱਖਿਆ ਸਿਰਫ Pfizer-BioNTech, Moderna ਅਤੇ AstraZeneca ਦੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਨੂੰ ਜਿੰਨੇ ਵੱਧ ਤੋਂ ਵੱਧ ਲੋਕਾਂ ਲਈ ਸੰਭਵ ਹੋ ਸਕੇ, ਪੂਰਾ ਕਰਨ ਤੋਂ ਬਾਅਦ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਾਨੂੰ ਹਾਲੇ ਪਤਾ ਨਹੀਂ ਹੈ ਕਿ ਟੀਕੇ ਲਗਾਏ ਜਾਣ ਵਾਲਿਆਂ ਲਈ ਸੁਰੱਖਿਆ ਕਿੰਨੀ ਦੇਰ ਰਹਿੰਦੀ ਹੈ। ਇਸ ਸਮੇਂ mRNA ਟੀਕਿਆਂ ਬਾਰੇ ਅਧਿਐਨ ਦਰਸਾਉਂਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ ਉਹਨਾਂ ਵਿੱਚ ਘੱਟੋ-ਘੱਟ ਛੇ ਮਹੀਨਿਆਂ ਲਈ ਕੋਵਿਡ-19 ਪ੍ਰਤੀ ਬਹੁਤ ਜ਼ਿਆਦਾ ਪ੍ਰਤੀਰੱਖਿਆ ਸੀ। ਅਜਿਹਾ ਲਗਦਾ ਹੈ ਕਿ ਪ੍ਰਤੀਰੱਖਿਆ ਕੁਝ ਦੇਰ ਲਈ ਰਹੇਗੀ, ਪਰ ਅਧਿਐਨਾਂ ਨੂੰ ਸਮੇਂ ਦੇ ਨਾਲ ਇਸ ‘ਤੇ ਧਿਆਨ ਦੇਣ ਦੀ ਲੋੜ ਹੈ।

ਇਸ ਸਮੇਂ, ਸਾਨੂੰ ਪੱਕਾ ਪਤਾ ਨਹੀਂ ਹੈ ਕਿ ਪ੍ਰਤੀਰੱਖਿਆ ਇੱਕ ਸਾਲ ਤਕ ਰਹੇਗੀ ਜਾਂ ਦਸ ਸਾਲਾਂ ਤਕ, ਜਾਂ ਕੀ ਕਿਸੇ ਸਮੇਂ ‘ਤੇ ਬੂਸਟਰ ਟੀਕੇ ਦੀ ਲੋੜ ਹੋਏਗੀ।

ਕੋਵਿਡ-19 ਟੀਕਾਕਰਨ ਦੇ ਬਾਅਦ ਸਰੀਰ ਨੂੰ ਪ੍ਰਤੀਰੱਖਿਆ ਬਣਾਉਣ ਵਿੱਚ ਆਮ ਤੌਰ ‘ਤੇ ਕੁਝ ਹਫ਼ਤੇ ਲੱਗਦੇ ਹਨ। ਪਰ ਯਾਦ ਰੱਖੋ ਕਿ Pfizer-BioNTech, Moderna ਅਤੇ AstraZeneca ਦੇ ਕੋਵਿਡ-19 ਟੀਕਿਆਂ ਤੋਂ ਵਧੀਆ ਪ੍ਰਤੀਰੱਖਿਆ ਪ੍ਰਾਪਤ ਕਰਨ ਲਈ ਦੋ ਖੁਰਾਕਾਂ ਦੀ ਲੋੜ ਹੈ। Johnson & Johnson ਦੇ ਕੋਵਿਡ-19 ਟੀਕੇ ਦੀ ਸਿਰਫ ਇੱਕ ਖੁਰਾਕ ਦੀ ਲੋੜ ਹੁੰਦੀ ਹੈ।

ਟੀਕਾਕਰਨ ਤੋਂ ਬਾਅਦ, ਅਸਥਾਈ ਤੌਰ ‘ਤੇ ਹਲਕੇ ਜਾਂ ਦਰਮਿਆਨੇ ਮਾੜੇ ਪ੍ਰਭਾਵ ਹੋਣਾ ਆਮ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਟੀਕਾ ਲਗਾਉਣ ਵਾਲੀ ਜਗ੍ਹਾ ‘ਤੇ ਦਰਦ, ਲਾਲੀ, ਗਰਮਾਹਟ, ਖਾਰਸ਼ ਜਾਂ ਸੋਜ਼,
  • ਥਕੇਵਾਂ,
  • ਸਿਰ-ਦਰਦ,
  • ਜੀਅ ਮਤਲਾਉਣਾ,
  • ਮਾਸਪੇਸ਼ੀ ਜਾਂ ਜੋੜ ਦਾ ਦਰਦ, ਅਤੇ
  • ਹਲਕਾ ਬੁਖ਼ਾਰ ਜਾਂ ਕੰਬਣੀਆਂ।

ਇਹ ਆਮ ਸੰਕੇਤ ਹਨ ਕਿ ਤੁਹਾਡਾ ਸਰੀਰ ਸੁਰੱਖਿਆ ਬਣਾ ਰਿਹਾ ਹੈ ਅਤੇ ਇਹ ਲੱਛਣ ਕੁਝ ਦਿਨਾਂ ਦੇ ਅੰਦਰ ਚਲੇ ਜਾਣਗੇ।

ਜੇ ਤੁਹਾਡੇ ਲੱਛਣ ਕਾਫ਼ੀ ਜ਼ਿਆਦਾ ਹਨ ਜਾਂ ਵਿਗੜ ਰਹੇ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਕਰੋ। ਜੇ ਉਹ ਕੋਵਿਡ-19 ਦੇ ਅਨੁਕੂਲ ਹਨ, ਤਾਂ ਤੁਹਾਨੂੰ ਟੈਸਟ ਕਰਵਾਉਣੇ ਚਾਹੀਦੇ ਹਨ ਅਤੇ ਟੈਸਟ ਦੇ ਨਤੀਜੇ ਉਪਲਬਧ ਹੋਣ ਤੱਕ ਆਪਣੇ ਆਪ ਨੂੰ ਅਲੱਗ-ਰੱਖਣਾ ਚਾਹੀਦਾ ਹੈ।

ਵਿਰਲੇ ਹੀ, ਐਨਾਫਾਈਲੈਕਸਿਸ ਨਾਂ ਦਾ ਇੱਕ ਵਧੇਰੇ ਗੰਭੀਰ ਮਾੜਾ ਪ੍ਰਭਾਵ ਹੋ ਸਕਦਾ ਹੈ। ਇਹ ਆਮ ਤੌਰ ‘ਤੇ ਟੀਕੇ ਲਗਾਉਣ ਤੋਂ ਕਈ ਮਿੰਟਾਂ ਜਾਂ ਪਹਿਲੇ ਘੰਟੇ ਦੇ ਅੰਦਰ ਹੁੰਦਾ ਹੈ। ਇਸ ਕਾਰਨ ਕਰਕੇ, ਆਪਣਾ ਕੋਵਿਡ-19 ਟੀਕਾ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਟੀਕਾਕਰਨ ਤੋਂ ਬਾਅਦ ਘੱਟੋ-ਘੱਟ 15 ਮਿੰਟ ਲਈ ਰਹਿਣ ਲਈ ਕਿਹਾ ਜਾਂਦਾ ਹੈ ਤਾਂ ਜੋ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ ਕਿਸੇ ਗੰਭੀਰ ਪ੍ਰਤੀਕਿਰਿਆ ਲਈ ਵਿਅਕਤੀਆਂ ਦੀ ਨਿਗਰਾਨੀ ਕਰ ਸਕਣ।

ਮਾੜੇ ਪ੍ਰਭਾਵ ਇਸ ਗੱਲ ਦਾ ਸੰਕੇਤ ਨਹੀਂ ਹਨ ਕਿ ਟੀਕਾ ਕੰਮ ਕਰ ਰਿਹਾ ਹੈ ਜਾਂ ਨਹੀਂ।

ਇਹ ਸੱਚ ਹੈ ਕਿ ਮਾੜੇ ਪ੍ਰਭਾਵ ਸਧਾਰਨ ਸੰਕੇਤ ਹਨ ਕਿ ਟੀਕਾ ਕੰਮ ਕਰ ਰਿਹਾ ਹੈ ਅਤੇ ਤੁਹਾਡਾ ਸਰੀਰ ਸੁਰੱਖਿਆ ਬਣਾ ਰਿਹਾ ਹੈ। ਪਰ, ਜੇ ਤੁਹਾਨੂੰ ਮਾੜੇ ਪ੍ਰਭਾਵ ਨਹੀਂ ਹੁੰਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਚਿੰਤਤ ਹੋਣਾ ਚਾਹੀਦਾ ਹੈ। ਉਦਾਹਰਨ ਦੇ ਤੌਰ ਤੇ, mRNA ਟੀਕਿਆਂ ਨੇ ਕਲੀਨਿਕਲ ਪਰਖਾਂ ਵਿੱਚ ਟੀਕਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ 90% ਤੋਂ ਵੱਧ ਨੂੰ ਸੁਰੱਖਿਆਤਮਕ ਪ੍ਰਤੀਰੱਖਿਆ ਮਿਲੀ ਹੈ, ਪਰ 50% ਤੋਂ ਵੱਧ ਨੇ ਕਿਸੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਨਹੀਂ ਕੀਤੀ। ਦੂਜੇ ਸ਼ਬਦਾਂ ਵਿੱਚ, ਜ਼ਿਆਦਾਤਰ ਲੋਕਾਂ ਨੇ ਕਿਸੇ ਪ੍ਰਤੀਕਿਰਿਆ ਦਾ ਅਨੁਭਵ ਨਹੀਂ ਕੀਤਾ, ਪਰ ਉਹਨਾਂ ਕੋਲ ਪੂਰੀ ਪ੍ਰਤੀਰੱਖਿਆ ਸੀ।

ਇਸ ਲਈ, ਜੇ ਤੁਸੀਂ ਆਪਣੇ ਕੋਵਿਡ-19 ਟੀਕੇ ਦੇ ਬਾਅਦ ਕੋਈ ਮਾੜੇ ਪ੍ਰਭਾਵ ਮਹਿਸੂਸ ਨਹੀਂ ਕਰਦੇ, ਤਾਂ ਇਹ ਚਿੰਤਾ ਕਰਨ ਵਾਲੀ ਗੱਲ ਨਹੀਂ ਹੈ — ਤੁਹਾਡੇ ਕੋਲ ਹਾਲੇ ਵੀ ਉਹੀ ਸੁਰੱਖਿਆ ਹੈ ਜੋ ਕਿਸੇ ਮਾੜੇ ਪ੍ਰਭਾਵ ਦਾ ਅਨੁਭਵ ਕਰਨ ਵਾਲੇ ਨੂੰ ਮਿਲਦੀ ਹੈ!