ਕੋਵਿਡ-19 ਟੀਕਿਆਂ ਬਾਰੇ

ਅੱਗੇ ਦਿੱਤੀ ਜਾਣਕਾਰੀ ਇਸ ਵੈੱਬਸਾਈਟ ਲਈ ਡਾਕਟਰੀ ਪੇਸ਼ੇਵਰਾਂ ਅਤੇ ਜਨਤਕ ਸਿਹਤ ਮਾਹਰਾਂ ਦੁਆਰਾ ਕੈਨੇਡੀਅਨ ਸਰਕਾਰ ਅਤੇ ਹੋਰ ਵਿਗਿਆਨਕ ਅਤੇ ਡਾਕਟਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਿਕਸਿਤ ਕੀਤੀ ਗਈ ਸੀ। ਇਹ ਡਾਕਟਰੀ ਸਲਾਹ ਦੇ ਇਰਾਦੇ ਨਾਲ ਨਹੀਂ ਹੈ। ਕੋਵਿਡ-19 ਟੀਕੇ ਬਾਰੇ ਆਪਣੇ ਕਿਸੇ ਸਵਾਲਾਂ ਦੇ ਨਾਲ ਹਮੇਸ਼ਾਂ ਕਿਸੇ ਯੋਗਤਾ ਪ੍ਰਾਪਤ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਲਓ।

ਕੋਵਿਡ-19 ਵਾਇਰਸ ਦੇ ਵਿਰੁੱਧ ਟੀਕਾਕਰਨ ਤੁਹਾਨੂੰ ਕੋਵਿਡ-19 ਨਾਲ ਬਿਮਾਰ ਹੋਣ ਜਾਂ ਮੌਤ ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਕੈਨੇਡਾ ਵਿੱਚ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ, ਵਾਇਰਸ ਦੇ ਭਾਈਚਾਰੇ ਵਿੱਚ ਫੈਲਣ ਨੂੰ ਰੋਕਣ ਲਈ ਕਾਫ਼ੀ ਗਿਣਤੀ ਵਿੱਚ ਕੈਨੇਡੀਅਨਾਂ ਨੂੰ ਟੀਕਾ ਲਗਵਾਉਣ ਦੀ ਲੋੜ ਹੈ।

ਚਾਹੇ ਕਿਸੇ ਵਿਅਕਤੀ ਦੀ ਕੋਵਿਡ-19 ਕਰਕੇ ਮੌਤ ਨਹੀਂ ਵੀ ਹੁੰਦੀ ਹੈ, ਉਸ ਵਿੱਚ ਲੰਬੇ ਸਮੇਂ ਦੀਆਂ ਪੇਚੀਦਗੀਆਂ ਹੋ ਸਕਦੀਆਂ ਹਨ ਜਿਵੇਂ ਯਾਦਦਾਸ਼ਤ ਦੀ ਕਮੀ, ਥਕਾਵਟ, ਬਿਨਾਂ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ, ਅਤੇ ਫੇਫੜਿਆਂ ਅਤੇ ਦਿਲ ਨੂੰ ਨੁਕਸਾਨ।

ਜੇ ਕਾਫ਼ੀ ਲੋਕਾਂ ਵਿੱਚ ਪ੍ਰਤੀਰੱਖਿਆ ਹੋਵੇ, ਤਾਂ ਵਾਇਰਸ ਦੇ ਫੈਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਸਾਨੂੰ ਝੁੰਡ ਪ੍ਰਤੀਰੱਖਿਆ ਪ੍ਰਾਪਤ ਕਰਨ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਸ ਜਾਣ, ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ, ਪਿਆਰਿਆਂ ਨੂੰ ਜੱਫੀ ਪਾਉਣ ਅਤੇ ਮਿਲਣ ਲਈ ਘੱਟੋ-ਘੱਟ 75% ਆਬਾਦੀ ਨੂੰ ਟੀਕਾ ਲਗਾਉਣ ਦੀ ਲੋੜ ਹੈ।

ਨਹੀਂ, ਸਾਰੇ ਕੋਵਿਡ-19 ਟੀਕੇ ਮੁਫ਼ਤ ਹਨ।

ਜੂਨ ਦੇ ਮੱਧ ਵਿੱਚ, ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ (NACI) ਨੇ ਦੂਜੀ ਖੁਰਾਕ ਲਈ ਕੋਵਿਡ-19 ਟੀਕਿਆਂ ਦੀ ਅਦਲਾ-ਬਦਲੀ ‘ਤੇ ਆਪਣੀਆਂ ਸਿਫ਼ਾਰਿਸ਼ਾਂ ਨੂੰ ਅੱਪਡੇਟ ਕੀਤਾ। ਇਸ ਮਿਸ਼ਰਤ ਟੀਕਾ ਕਾਰਜਕ੍ਰਮ ਤੋਂ ਸੰਭਾਵੀ ਤੌਰ ‘ਤੇ ਬਿਹਤਰ ਪ੍ਰਤਿਰੱਖਿਆ ਪ੍ਰਤਿਕਿਰਿਆ ਦੇ ਉਭਰ ਰਹੇ ਸਬੂਤ ਦੇ ਅਧਾਰ ‘ਤੇ, mRNA ਟੀਕੇ ਨੂੰ ਹੁਣ ਉਹਨਾਂ ਵਿਅਕਤੀਆਂ ਲਈ ਦੂਜੀ ਖੁਰਾਕ ਵਜੋਂ ਤਰਜੀਹ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ AstraZeneca ਦੀ ਪਹਿਲੀ ਖੁਰਾਕ ਲਈ ਸੀ।

ਜੇ ਤੁਹਾਨੂੰ ਆਪਣੀ ਪਹਿਲੀ ਖੁਰਾਕ ਵਜੋਂ mRNA ਟੀਕਾ (Pfizer-BioNTech ਜਾਂ Moderna) ਮਿਲਿਆ ਹੈ, ਤਾਂ ਤੁਹਾਨੂੰ ਦੂਜੀ ਖੁਰਾਕ ਵਜੋਂ ਇੱਕ mRNA ਟੀਕਾ ਦਿੱਤਾ ਜਾਵੇਗਾ। ਇਹ ਤਰਜੀਹ ਦਿੱਤੀ ਜਾਂਦੀ ਹੈ ਕਿ ਤੁਸੀਂ ਉਸੇ ਕਿਸਮ ਦਾ ਟੀਕਾ ਲਗਵਾਓ ਜੋ ਤੁਸੀਂ ਪਹਿਲਾਂ ਲਗਵਾਇਆ ਸੀ, ਜੇ ਉਹ ਟੀਕਾ ਅਸਾਨੀ ਨਾਲ ਉਪਲਬਧ ਨਹੀਂ ਹੈ ਜਾਂ ਤੁਹਾਨੂੰ ਨਹੀਂ ਪਤਾ ਕਿ ਉਹ ਟੀਕਾ ਕਿਹੜਾ ਸੀ, ਤਾਂ ਅਜਿਹੀ ਸਥਿਤੀ ਵਿੱਚ ਦੂਜੀ ਕਿਸਮ ਦਾ mRNA ਟੀਕਾ ਲਗਵਾਉਣਾ ਠੀਕ ਹੈ। ਦੋਵੇਂ ਟੀਕੇ ਬਰਾਬਰ ਸੁਰੱਖਿਅਤ ਅਤੇ ਅਸਰਦਾਰ ਹਨ।

ਜੇ ਤੁਹਾਨੂੰ ਆਪਣੀ ਪਹਿਲੀ ਖੁਰਾਕ ਵਜੋਂ AstraZeneca ਮਿਲਿਆ ਸੀ, ਤਾਂ ਤੁਸੀਂ ਆਪਣੀ ਦੂਜੀ ਖੁਰਾਕ ਵਜੋਂ AstraZeneca ਲਗਵਾਉਣ ਦੀ ਚੋਣ ਕਰ ਸਕਦੇ ਹੋ, ਪਰ NACI ਹੁਣ ਇਹ ਸਿਫ਼ਾਰਿਸ਼ ਕਰ ਰਿਹਾ ਹੈ ਕਿ ਤੁਸੀਂ ਆਪਣੀ ਦੂਜੀ ਖੁਰਾਕ ਲਈ ਇੱਕ mRNA ਟੀਕਾ ਲਗਵਾਓ।

ਕੈਨੇਡਾ ਵਿੱਚ ਵਰਤੋਂ ਲਈ ਮਨਜ਼ੂਰ ਕੀਤੇ ਸਾਰੇ ਟੀਕੇ ਬਰਾਬਰ ਅਤੇ ਅਸਰਦਾਰ ਢੰਗ ਨਾਲ ਹਸਪਤਾਲ ਵਿੱਚ ਦਾਖਲੇ ਅਤੇ ਗੰਭੀਰ ਬਿਮਾਰੀ ਨੂੰ ਘਟਾਉਂਦੇ ਹਨ, ਅਤੇ ਇਹ ਸਾਰੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਲਗਭਗ 100% ਪ੍ਰਭਾਵਸ਼ਾਲੀ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਪੂਰੀ ਸੁਰੱਖਿਆ ਲਈ ਟੀਕੇ ਦੀਆਂ ਦੋ ਖੁਰਾਕਾਂ ਲਗਵਾਉਣ ਲਈ ਉਡੀਕ ਨਹੀਂ ਕਰਨੀ ਚਾਹੀਦੀ। ਵਾਇਰਸ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ ਜੋ ਕਿ ਵੱਧ ਮਾਮਲਿਆਂ, ਹਸਪਤਾਲ ਵਿੱਚ ਦਾਖਲਿਆਂ ਅਤੇ ਮੌਤ ਦਾ ਕਾਰਨ ਬਣ ਰਹੇ ਹਨ, ਅਤੇ ਇਸ ਨੂੰ ਰੋਕਣ ਲਈ ਵਿਆਪਕ ਟੀਕਾਕਰਨ ਇੱਕੋ-ਇੱਕ ਰਸਤਾ ਹੈ।

ਹੈਲਥ ਕੈਨੇਡਾ ਦੇ ਅਨੁਸਾਰ, ਅਤੇ ਹਜ਼ਾਰਾਂ ਟੀਕੇ ਪ੍ਰਾਪਤ ਕਰਨ ਵਾਲਿਆਂ ਦੀ ਸ਼ਮੂਲੀਅਤ ਵਾਲੀਆਂ ਕਲੀਨਿਕੀ ਪਰਖਾਂ ਦੇ ਅਧਾਰ ‘ਤੇ:

Pfizer-BioNTech ਦੋ ਖੁਰਾਕਾਂ ਦੇ ਬਾਅਦ 95% ਪ੍ਰਭਾਵਸ਼ਾਲੀ

ਸਰੋਤ: https://www.canada.ca/en/health-canada/services/drugs-health-products/covid19-industry/drugs-vaccines-treatments/vaccines/pfizer-biontech.html

Moderna ਦੋ ਖੁਰਾਕਾਂ ਤੋਂ ਬਾਅਦ 94% ਪ੍ਰਭਾਵਸ਼ਾਲੀ

ਸਰੋਤ: https://www.canada.ca/en/health-canada/services/drugs-health-products/covid19-industry/drugs-vaccines-treatments/vaccines/moderna.html

AstraZeneca ਦੋ ਖੁਰਾਕਾਂ ਦੇ ਬਾਅਦ 62% ਪ੍ਰਭਾਵਸ਼ਾਲੀ (ਉੱਤਰੀ/ਦੱਖਣੀ ਅਮਰੀਕੀ ਅਧਿਐਨਾਂ ਵਿੱਚ 79%)
ਅਸਲ ਸੰਸਾਰ ਦੇ ਅੰਕੜੇ ਦਰਸਾਉਂਦੇ ਹਨ ਕਿ AZ ਹਸਪਤਾਲਾਂ ਵਿੱਚ ਦਾਖਲਿਆਂ ਨੂੰ ਰੋਕਣ ਵਿੱਚ 80-90% ਪ੍ਰਭਾਵਸ਼ਾਲੀ ਹੈ।

ਸਰੋਤ: https://www.canada.ca/en/health-canada/services/drugs-health-products/covid19-industry/drugs-vaccines-treatments/vaccines/astrazeneca.html

Johnson & Johnson ਇੱਕ ਖੁਰਾਕ ਦੇ ਬਾਅਦ 66% ਪ੍ਰਭਾਵਸ਼ਾਲੀ ਹੈ ਅਤੇ ਅਸਲ ਸਮੇਂ ਦੇ ਅੰਕੜੇ ਦਿਖਾਉਂਦੇ ਹਨ ਕਿ ਇਹ ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਦਾਖਲਿਆਂ ਨੂੰ ਰੋਕਣ ਵਿੱਚ >90% ਪ੍ਰਭਾਵਸ਼ਾਲੀ ਹੈ।

ਸਰੋਤ: https://www.canada.ca/en/health-canada/services/drugs-health-products/covid19-industry/drugs-vaccines-treatments/vaccines/janssen.html

ਸਾਰੇ ਚਾਰ ਟੀਕੇ ਗੰਭੀਰ ਕੋਵਿਡ-19, ਹਸਪਤਾਲ ਵਿੱਚ ਦਾਖਲਿਆਂ ਅਤੇ ਮੌਤ ਨੂੰ ਰੋਕਣ ਵਿੱਚ ਬਹੁਤ ਪ੍ਰਭਾਵਸ਼ਾਲੀ ਹਨ।

ਇਹ ਇੱਕ ਤੋਂ ਦੂਜੇ ਟੀਕੇ ਅਤੇ ਵੱਖ-ਵੱਖ ਕਿਸਮਾਂ ਲਈ ਵੱਖ-ਵੱਖ ਹੈ।

ਹਰੇਕ ਕੋਵਿਡ-19 ਟੀਕਾ ਕੈਨੇਡਾ ਵਿੱਚ ਇਸ ਵੇਲੇ ਘੁੰਮ ਰਹੀ ਕਿਸੇ ਵੀ ਕਿਸਮ ਕਰਕੇ ਗੰਭੀਰ ਬਿਮਾਰੀ/ਮੌਤ ਹੋਣ ਤੋਂ ਬਚਾਏਗਾ।

ਇੱਥੋਂ ਤੱਕ ਕਿ ਵਾਇਰਸ ਦੀਆਂ ਕੁਝ ਕਿਸਮਾਂ ਦੇ ਵਿਰੁੱਧ ਘੱਟ ਪ੍ਰਭਾਵਸ਼ੀਲਤਾ ਦਿਖਾ ਰਹੇ ਟੀਕਿਆਂ ਦੇ ਨਾਲ ਵੀ, ਨਿਰਮਾਤਾ ਇਹਨਾਂ ਨਵੇਂ ਰੂਪਾਂ ਦੇ ਵਿਰੁੱਧ ਬਿਹਤਰ ਢੰਗ ਨਾਲ ਕੰਮ ਕਰਨ ਲਈ ਆਪਣੀਆਂ ਟੀਕਿਆਂ ਦੇ ਨਵੇਂ ਸੰਸਕਰਣ ਤਿਆਰ ਕਰ ਰਹੇ ਹਨ, ਤਾਂ ਜੋ ਤੁਸੀਂ ਭਵਿੱਖ ਵਿੱਚ ਸ਼ਾਇਦ ਬੂਸਟਰ ਖੁਰਾਕ ਪ੍ਰਾਪਤ ਕਰ ਸਕੋ ਜੋ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਪ੍ਰਭਾਵਸ਼ਾਲੀ ਰਹੇਗੀ।

Pfizer-BioNTech, Moderna ਅਤੇ AstraZeneca ਲਈ, ਦੋ ਖੁਰਾਕਾਂ ਦੀ ਲੋੜ ਹੁੰਦੀ ਹੈ ਕਿਉਂਕਿ ਪਹਿਲੀ ਖੁਰਾਕ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ “ਤਿਆਰ” ਕਰਦੀ ਹੈ: ਤੁਹਾਡਾ ਸਰੀਰ ਕੋਵਿਡ-19 ਨਾਲ ਲੜਨ ਲਈ ਐਂਟੀਬਾਡੀਜ਼ ਬਣਾਉਣਾ ਸਿੱਖਦਾ ਹੈ। ਦੂਜੀ ਖੁਰਾਕ ਇਸ ਨੂੰ ਮਜ਼ਬੂਤ ਅਤੇ ਲੰਬੇ ਸਮੇਂ ਤਕ ਚੱਲਣ ਵਾਲੀ ਪ੍ਰਤੀਰੱਖਿਆ ਲਈ “ਵਧਾਉਂਦੀ” ਹੈ। ਪੂਰੀ ਪ੍ਰਤੀਰੱਖਿਆ ਪ੍ਰਦਾਨ ਕਰਨ ਲਈ ਦੋਵੇਂ ਖੁਰਾਕਾਂ ਜ਼ਰੂਰੀ ਹਨ।

Johnson & Johnson ਦੇ ਟੀਕੇ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਹ ਇੱਕੋ ਖੁਰਾਕ ਦੇ ਨਾਲ ਲੋਕਾਂ ਦੀ ਰੱਖਿਆ ਕਰਦੀ ਹੈ ਅਤੇ ਪ੍ਰਤੀਰੱਖਿਆ ਪ੍ਰਦਾਨ ਕਰਦੀ ਹੈ।

Pfizer-BioNTech ਅਤੇ Moderna: mRNA ਟੀਕੇ।

mRNA ਦਾ ਇੱਕ ਛੋਟਾ ਜਿਹਾ ਟੁਕੜਾ ਜੋ ਕਿ ਕੋਵਿਡ-19 ਸਪਾਈਕ ਪ੍ਰੋਟੀਨ ਬਣਾਉਂਦਾ ਹੈ, ਤੁਹਾਡੇ ਸੈੱਲਾਂ ਵਿੱਚ ਦਾਖਲ ਹੁੰਦਾ ਹੈ ਅਤੇ ਤੁਹਾਡੇ ਸਰੀਰ ਨੂੰ ਕੋਵਿਡ-19 ਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਬਣਾਉਣਾ ਸਿਖਾਉਂਦਾ ਹੈ। ਫਿਰ mRNA ਨੂੰ ਕੁਝ ਘੰਟਿਆਂ ਦੇ ਅੰਦਰ ਨਸ਼ਟ ਕਰ ਦਿੱਤਾ ਜਾਂਦਾ ਹੈ, ਜੋ ਨਿਰਦੇਸ਼ਾਂ ਨੂੰ ਪਿੱਛੇ ਛੱਡ ਜਾਂਦਾ ਹੈ।

Astra Zeneca ਅਤੇ J&J: ਵਾਇਰਲ ਵੈਕਟਰ ਟੀਕੇ

ਇਹ ਟੀਕੇ ਇੱਕ ਨੁਕਸਾਨ ਰਹਿਤ ਵਾਇਰਸ (ਜਿਵੇਂ ਕਿ ਆਮ ਜ਼ੁਕਾਮ ਦੇ ਵਾਇਰਸ) ਦੀ ਵਰਤੋਂ ਕਰਦੇ ਹਨ ਜਿਸ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ ਅਤੇ ਫਿਰ ਕੋਵਿਡ-19 ਵਾਇਰਸ ਦੇ ਸਪਾਈਕ ਪ੍ਰੋਟੀਨ ਦਾ ਟੁਕੜਾ ਜੋੜ ਕੇ ਸੋਧਿਆ ਗਿਆ ਹੈ। ਉਹੀ ਪ੍ਰਕਿਰਿਆ ਵਾਪਰਦੀ ਹੈ ਜੋ ਉਪਰੋਕਤ mRNA ਟੀਕਿਆਂ ਨਾਲ ਹੁੰਦੀ ਹੈ, ਅਤੇ ਇਹ ਸਾਡੇ ਸਰੀਰ ਨੂੰ ਐਂਟੀਬਾਡੀਜ਼ ਬਣਾਉਣ ਅਤੇ ਦੂਜੇ ਪ੍ਰਤੀਰੋਧਕ ਸੈੱਲਾਂ ਨੂੰ ਕਿਰਿਆਸ਼ੀਲ ਕਰਨ ਲਈ ਪ੍ਰੇਰਿਤ ਕਰਦੀ ਹੈ।

ਇਹਨਾਂ ਵਿੱਚੋਂ ਕੋਈ ਵੀ ਤੁਹਾਡੇ ਖੁਦ ਦੇ DNA ਨਾਲ ਪ੍ਰਤੀਕਿਰਿਆ ਨਹੀਂ ਕਰਦਾ ਅਤੇ ਨਾ ਹੀ ਇਸ ਨੂੰ ਬਦਲਦਾ ਹੈ!

ਕਿਸੇ ਵਿੱਚ ਵੀ ਜਿਉਂਦਾ ਕੋਵਿਡ-19 ਵਾਇਰਸ ਨਹੀਂ ਹੁੰਦਾ।

ਸਾਰਿਆਂ ਦੇ ਇਕੋ ਜਿਹੇ ਮਾੜੇ ਪ੍ਰਭਾਵ ਹਨ: ਟੀਕੇ ਵਾਲੀ ਥਾਂ ‘ਤੇ ਦਰਦ, ਥਕਾਵਟ, ਬੁਖ਼ਾਰ ਜਾਂ ਫਲੂ ਵਰਗੇ ਲੱਛਣ, ਸਿਰਦਰਦ, ਮਾਸਪੇਸ਼ੀ/ਜੋੜਾਂ ਦਾ ਹਲਕਾ ਦਰਦ।

ਹੈਲਥ ਕੈਨੇਡਾ ਨੇ Pfizer-BioNTech, Moderna, AstraZeneca ਅਤੇ Janssen (Johnson & Johnson) ਕੋਵਿਡ-19 ਟੀਕਿਆਂ ਨੂੰ ਕੈਨੇਡਾ ਵਿੱਚ ਵਰਤਣ ਲਈ ਮਨਜ਼ੂਰੀ ਦਿੱਤੀ ਹੈ।

ਨਹੀਂ। ਕੋਵਿਡ-19 ਟੀਕੇ ਸਮੇਤ, ਕੋਈ ਵੀ ਟੀਕਾ ਲਾਉਣ ਨਾਲ, ਕੋਵਿਡ-19 ਟੈਸਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਇਹ ਜਿਉਂਦਾ ਟੀਕਾ ਨਹੀਂ ਹੁੰਦਾ ਹੈ।