ਤੁਹਾਡੇ ਟੀਕਾਕਰਨ ਦੌਰਾਨ

ਅੱਗੇ ਦਿੱਤੀ ਜਾਣਕਾਰੀ ਇਸ ਵੈੱਬਸਾਈਟ ਲਈ ਡਾਕਟਰੀ ਪੇਸ਼ੇਵਰਾਂ ਅਤੇ ਜਨਤਕ ਸਿਹਤ ਮਾਹਰਾਂ ਦੁਆਰਾ ਕੈਨੇਡੀਅਨ ਸਰਕਾਰ ਅਤੇ ਹੋਰ ਵਿਗਿਆਨਕ ਅਤੇ ਡਾਕਟਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਿਕਸਿਤ ਕੀਤੀ ਗਈ ਸੀ। ਇਹ ਡਾਕਟਰੀ ਸਲਾਹ ਦੇ ਇਰਾਦੇ ਨਾਲ ਨਹੀਂ ਹੈ। ਕੋਵਿਡ-19 ਟੀਕੇ ਬਾਰੇ ਆਪਣੇ ਕਿਸੇ ਸਵਾਲਾਂ ਦੇ ਨਾਲ ਹਮੇਸ਼ਾਂ ਕਿਸੇ ਯੋਗਤਾ ਪ੍ਰਾਪਤ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਲਓ।

ਤੁਹਾਡਾ ਟੀਕਾਕਰਨ ਰਿਕਾਰਡ ਤੁਹਾਡੀ ਸੂਬਾਈ ਜਾਂ ਖੇਤਰੀ ਸਿਹਤ ਅਥਾਰਟੀ ਦੁਆਰਾ ਸਟੋਰ ਕੀਤਾ ਜਾਵੇਗਾ। ਆਮ ਤੌਰ ‘ਤੇ ਗੱਲ ਕਰਦਿਆਂ, ਤੁਹਾਡੇ ਕੋਵਿਡ-19 ਟੀਕਾਕਰਨ ਦੇ ਰਿਕਾਰਡ ਦੀ ਇੱਕ ਕਾਗਜ਼ੀ ਅਤੇ/ਜਾਂ ਇਲੈਕਟ੍ਰਾਨਿਕ ਕਾਪੀ ਵੀ ਤੁਹਾਨੂੰ ਮੁਹੱਈਆ ਕੀਤੀ ਜਾਏਗੀ। ਕਿਰਪਾ ਕਰਕੇ ਇਹ ਸਮਝਣ ਲਈ ਆਪਣੀ ਸਥਾਨਕ ਸਿਹਤ ਅਥਾਰਟੀ ਜਾਂ ਟੀਕਾਕਰਨ ਕਲੀਨਿਕ ਨਾਲ ਸੰਪਰਕ ਕਰੋ ਕਿ ਕਿਹੜੇ ਦਸਤਾਵੇਜ਼ ਪ੍ਰਦਾਨ ਕੀਤੇ ਜਾਣਗੇ।

ਹਾਂ, ਜੇ ਤੁਹਾਨੂੰ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਆਵਾਗੌਣ ਕਰਨ ਵਿੱਚ ਆਪਣੀ ਸਹਾਇਤਾ ਲਈ ਕਿਸੇ ਦੀ ਲੋੜ ਹੈ, ਜਾਂ ਜੇ ਤੁਹਾਨੂੰ ਸਹਾਇਤਾ ਜਾਂ ਵਿਆਖਿਆ ਦੀ ਲੋੜ ਹੈ, ਤਾਂ ਤੁਸੀਂ ਇੱਕ ਵਿਅਕਤੀ ਨੂੰ ਆਪਣੇ ਨਾਲ ਲਿਆ ਸਕਦੇ ਹੋ।

ਤੁਹਾਨੂੰ ਆਪਣੀ ਤੈਅ-ਮੁਲਾਕਾਤ ਦੀ ਪੁਸ਼ਟੀ (ਰਜਿਸਟ੍ਰੇਸ਼ਨ) ਦੀ ਇੱਕ ਪ੍ਰਿੰਟ ਕੀਤੀ ਜਾਂ ਇਲੈਕਟ੍ਰਾਨਿਕ ਕਾਪੀ ਲਿਆਉਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਆਪਣਾ ਹੈਲਥ ਕਾਰਡ ਵੀ ਲਿਆਉਣਾ ਚਾਹੀਦਾ ਹੈ।