ਅੱਗੇ ਦਿੱਤੀ ਜਾਣਕਾਰੀ ਇਸ ਵੈੱਬਸਾਈਟ ਲਈ ਡਾਕਟਰੀ ਪੇਸ਼ੇਵਰਾਂ ਅਤੇ ਜਨਤਕ ਸਿਹਤ ਮਾਹਰਾਂ ਦੁਆਰਾ ਕੈਨੇਡੀਅਨ ਸਰਕਾਰ ਅਤੇ ਹੋਰ ਵਿਗਿਆਨਕ ਅਤੇ ਡਾਕਟਰੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਿਕਸਿਤ ਕੀਤੀ ਗਈ ਸੀ। ਇਹ ਡਾਕਟਰੀ ਸਲਾਹ ਦੇ ਇਰਾਦੇ ਨਾਲ ਨਹੀਂ ਹੈ। ਕੋਵਿਡ-19 ਟੀਕੇ ਬਾਰੇ ਆਪਣੇ ਕਿਸੇ ਸਵਾਲਾਂ ਦੇ ਨਾਲ ਹਮੇਸ਼ਾਂ ਕਿਸੇ ਯੋਗਤਾ ਪ੍ਰਾਪਤ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਲਓ।
ਜੇ ਤੁਸੀਂ ਸੋਚ ਹੋ ਰਹੇ ਹੋ ਕਿ ਕੀ ਤੁਸੀਂ ਆਪਣੇ ਖੇਤਰ ਵਿੱਚ ਕੋਵਿਡ-19 ਟੀਕਾ ਲਗਵਾਉਣ ਦੇ ਯੋਗ ਹੋ, ਜਾਂ ਕੋਵਿਡ-19 ਟੀਕਾ ਲਗਵਾਉਣ ਲਈ ਤੈਅ-ਮੁਲਾਕਾਤ (appointment) ਬੁੱਕ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਤਾਜ਼ਾ ਜਾਣਕਾਰੀ ਅਤੇ ਜਿੱਥੇ ਤੁਸੀਂ ਰਹਿੰਦੇ ਹੋ ਉਸ ਸਥਾਨ ਲਈ ਬੁਕਿੰਗ ਵਿਕਲਪਾਂ ਵਾਸਤੇ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।
ਬ੍ਰਿਟਿਸ਼ ਕੋਲੰਬੀਆ
ਅਲਬਰਟਾ
ਸਸਕੈਚਿਵਾਨ
ਮਨੀਟੋਬਾ
ਓਨਟੈਰੀਓ
ਕਿਊਬਕ
ਨਿਊ ਬਰਨਸਵਿਕ
ਨੋਵਾ ਸਕੋਸ਼ੀਆ
ਨਿਊਫਾਉਂਡਲੈਂਡ ਐਂਡ ਲੈਬਰਾਡੋਰ
ਪ੍ਰਿੰਸ ਐਡਵਰਡ ਆਇਲੈਂਡ
ਨੋਰਥਵੈਸਟ ਟੈਰੀਟਰੀਜ਼
ਨੂਨਾਵੁਟ
ਯੂਕੋਨ
ਕੈਨੇਡਾ ਵਿੱਚ ਵਰਤਣ ਲਈ ਮਨਜ਼ੂਰ ਕੀਤੇ ਗਏ ਕੋਵਿਡ-19 ਟੀਕਿਆਂ ਵਿੱਚ ਆਂਡੇ, ਜੈਲੇਟਿਨ, ਸੂਰ ਦਾ ਮਾਸ, ਬੀਫ, ਭਰੂਣ ਉਤਪਾਦ, ਪਾਰਾ, ਫਾਰਮੈਲਡੀਹਾਈਡ, ਐਲੂਮੀਨੀਅਮ, ਥਾਈਮੇਰੋਸਲ, ਜਾਂ ਲੈਟੇਕਸ ਨਹੀਂ ਹੁੰਦਾ, ਅਤੇ ਇਸ ਵਿੱਚ ਕੋਈ ਵੀ ਅਜਿਹੇ ਤੱਤ ਨਹੀਂ ਹੁੰਦੇ ਜੋ ਖੁਰਾਕ ਜਾਂ ਧਾਰਮਿਕ ਕਾਰਨਾਂ ਕਰਕੇ ਪ੍ਰਤਿਬੰਧਿਤ ਹੋਣ।
ਹਰੇਕ ਟੀਕੇ ਲਈ ਪਦਾਰਥਾਂ ਦੀ ਪੂਰੀ ਸੂਚੀ ਇੱਥੇ ਮਿਲ ਸਕਦੀ ਹੈ:
Pfizer-BioNTech: https://www.canada.ca/en/health-canada/services/drugs-health-products/covid19-industry/drugs-vaccines-treatments/vaccines/pfizer-biontech.html
Moderna: https://www.canada.ca/en/health-canada/services/drugs-health-products/covid19-industry/drugs-vaccines-treatments/vaccines/moderna.html
Johnson & Johnson: https://www.canada.ca/en/health-canada/services/drugs-health-products/covid19-industry/drugs-vaccines-treatments/vaccines/janssen.html
ਕੋਈ ਕਦਮ ਨਹੀਂ ਛੱਡਿਆ ਗਿਆ ਸੀ, ਅਤੇ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ। ਵੈਕਸੀਨਾਂ ਨੂੰ ਤਕਨੀਕੀ ਤਰੱਕੀਆਂ ਦੇ ਕਾਰਨ ਤੇਜ਼ੀ ਨਾਲ ਵਿਕਸਿਤ ਕੀਤਾ ਗਿਆ ਸੀ ਅਤੇ ਕਿਉਂਕਿ ਮਨਜ਼ੂਰੀ ਦੇ ਗੈਰ-ਡਾਕਟਰੀ ਹਿੱਸਿਆਂ ਨੂੰ (ਨੌਕਰਸ਼ਾਹੀ ਪ੍ਰਕਿਰਿਆਵਾਂ ਅਤੇ ਰਬੜ-ਮੋਹਰਾਂ) ਤੇਜ਼ੀ ਨਾਲ ਟਰੈਕ ਕੀਤਾ ਗਿਆ ਸੀ।
ਨਹੀਂ। ਟੀਕੇ ਵਿੱਚ ਵਰਤਿਆ ਜਾਣ ਵਾਲਾ ਪ੍ਰੋਟੀਨ ਕਦੇ ਵੀ ਤੁਹਾਡੇ DNA ਨਾਲ ਸੰਪਰਕ ਨਹੀਂ ਕਰਦਾ ਅਤੇ ਨਾ ਹੀ ਉਸ ਨੂੰ ਬਦਲਦਾ ਹੈ। ਇਹ ਟੀਕਾਕਰਨ ਦੇ ਕੁਝ ਘੰਟਿਆਂ ਦੇ ਅੰਦਰ ਕੁਦਰਤੀ ਤੌਰ ‘ਤੇ ਨਸ਼ਟ ਹੋ ਜਾਂਦਾ ਹੈ, ਸਿਰਫ ਐਂਟੀਬਾਡੀ ਬਣਾਉਣ ਬਾਰੇ ਨਿਰਦੇਸ਼ਾਂ ਨੂੰ ਪਿੱਛੇ ਛੱਡਦਾ ਤਾਂ ਜੋ ਜੇ ਤੁਸੀਂ ਕਦੇ ਵੀ ਕੋਵਿਡ-19 ਵਾਇਰਸ ਦੇ ਸੰਪਰਕ ਵਿੱਚ ਆਓ ਤਾਂ ਤੁਹਾਡਾ ਸਰੀਰ ਉਸ ਨੂੰ ਪਛਾਣ ਸਕੇ।
Pfizer-BioNTech ਟੀਕਾ ਹੈਲਥ ਕੈਨੇਡਾ ਦੁਆਰਾ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਮਨਜ਼ੂਰ ਕੀਤਾ ਗਿਆ ਹੈ।
Moderna, AstraZeneca ਅਤੇ Johnson & Johnson ਟੀਕਿਆਂ ਨੂੰ ਹੈਲਥ ਕੈਨੇਡਾ ਦੁਆਰਾ 18 ਸਾਲ ਅਤੇ ਵੱਧ ਉਮਰ ਦੇ ਵਿਅਕਤੀਆਂ ਲਈ ਵਰਤਣ ਵਾਸਤੇ ਮਨਜ਼ੂਰ ਕੀਤਾ ਗਿਆ ਹੈ।
ਛੋਟੇ ਬੱਚਿਆਂ ਵਿੱਚ ਕੋਵਿਡ-19 ਟੀਕਿਆਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨਿਰਧਾਰਤ ਕਰਨ ਲਈ ਹੁਣ ਅਧਿਐਨ ਜਾਰੀ ਹਨ।
ਇਸ ਸਮੇਂ ਕੈਨੇਡਾ ਵਿੱਚ, ਕੋਵਿਡ-19 ਟੀਕੇ ਇੱਕੋ ਸਮੇਂ ‘ਤੇ ਦੂਜੇ ਟੀਕਿਆਂ ਦੇ ਨਾਲ ਨਹੀਂ ਲਗਾਏ ਜਾਣੇ ਚਾਹੀਦੇ। ਪਰ, ਅਮਰੀਕਾ ਵਿੱਚ, ਕੋਵਿਡ-19 ਟੀਕੇ ਅਤੇ ਹੋਰ ਟੀਕੇ ਹੁਣ ਸਮੇਂ ਦਾ ਧਿਆਨ ਰੱਖੇ ਬਿਨਾਂ ਦਿੱਤੇ ਜਾ ਸਕਦੇ ਹਨ, ਜਿਸ ਵਿੱਚ ਉਸੇ ਦਿਨ ਕੋਵਿਡ-19 ਟੀਕੇ ਅਤੇ ਦੂਜੇ ਟੀਕੇ ਇਕੱਠੇ ਲਗਾਏ ਜਾ ਸਕਦੇ ਹਨ। ਤੁਹਾਨੂੰ ਆਪਣੇ ਸਿਹਤ-ਸੰਭਾਲ ਪ੍ਰਦਾਤਾ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਕਿ ਕੀ ਇਹ ਤੁਹਾਡੇ ਲਈ ਤਜਵੀਜ਼ ਕੀਤਾ ਜਾਂਦਾ ਹੈ।
ਲਗਭਗ ਹਰ ਕੋਈ ਸੁਰੱਖਿਅਤ ਢੰਗ ਨਾਲ ਟੀਕਾ ਲਗਵਾਉਣ ਦੇ ਯੋਗ ਹੋਵੇਗਾ, ਹਾਲਾਂਕਿ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੂੰ ਟੀਕੇ ਦੇ ਕੁਝ ਹਿੱਸਿਆਂ ਤੋਂ ਗੰਭੀਰ ਐਲਰਜੀ ਦੇ ਕਾਰਨ ਟੀਕਾਕਰਨ ਤੋਂ ਬਚਣ ਦੀ ਲੋੜ ਹੋ ਸਕਦੀ ਹੈ। ਕੋਵਿਡ-19 ਦੇ ਚੱਲ ਰਹੇ ਜੋਖਮ ਦੇ ਸੰਦਰਭ ਵਿੱਚ, ਜ਼ਿਆਦਾਤਰ ਵਿਅਕਤੀਆਂ ਨੂੰ ਟੀਕਾਕਰਨ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਅਸਲ ਵਿੱਚ, ਗੁੱਝੀਆਂ ਸਿਹਤ ਸਮੱਸਿਆਵਾਂ ਵਾਲੇ ਲੋਕਾਂ, ਜੋ ਕਲੀਨਿਕੀ ਤੌਰ ’ਤੇ ਬਹੁਤ ਜ਼ਿਆਦਾ ਕਮਜ਼ੋਰ ਹਨ, ਨੂੰ ਕੋਵਿਡ-19 ਦੀ ਲਾਗ ਤੋਂ ਜਟਿਲਤਾਵਾਂ ਹੋਣ ਦਾ ਵਧੇਰੇ ਖ਼ਤਰਾ ਹੋ ਸਕਦਾ ਹੈ ਅਤੇ ਉਹਨਾਂ ਨੂੰ ਉਹਨਾਂ ਲਈ ਉਪਲਬਧ ਹੋਣ ‘ਤੇ, ਜਿੰਨੀ ਜਲਦੀ ਹੋ ਸਕੇ ਟੀਕਾ ਲਗਵਾ ਲੈਣਾ ਚਾਹੀਦਾ ਹੈ।
ਆਮ ਤੌਰ ‘ਤੇ, ਤੁਹਾਡੇ ਲਈ ਕੋਵਿਡ-19 ਟੀਕਾ ਲਗਵਾਉਣਾ ਸੁਰੱਖਿਅਤ ਹੈ, ਭਾਵੇਂ ਤੁਸੀਂ ਕਿਸੇ ਬਿਮਾਰੀ (ਜਿਵੇਂ ਕਿ ਸ਼ਿੰਗਲਜ਼) ਤੋਂ ਠੀਕ ਹੋ ਰਹੇ ਹੋ, ਪਰ ਜੇ ਤੁਹਾਨੂੰ ਕੋਈ ਨਵੀਂ ਬਿਮਾਰੀ ਹੈ ਜੋ ਤੁਹਾਨੂੰ ਨਿਯਮਿਤ ਗਤੀਵਿਧੀਆਂ ਕਰਨ ਤੋਂ ਰੋਕਦੀ ਹੈ, ਤਾਂ ਤੁਹਾਨੂੰ ਟੀਕਾ ਪ੍ਰਾਪਤ ਕਰਨ ਲਈ ਉਦੋਂ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ। ਇਸ ਨਾਲ ਟੀਕੇ ਦੇ ਸੰਭਾਵੀ ਮਾੜੇ ਪ੍ਰਭਾਵਾਂ ਨੂੰ ਤੁਹਾਡੀ ਦੂਜੀ ਬਿਮਾਰੀ ਦੇ ਵਿਗੜਨ ਤੋਂ ਵੱਖ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ, ਕਿਸੇ ਛੂਤ ਵਾਲੀ ਬੀਮਾਰੀ ਤੋਂ ਠੀਕ ਹੋਣ ਤਕ ਉਡੀਕ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਜਦੋਂ ਤੁਸੀਂ ਆਪਣਾ ਟੀਕਾ ਲਗਵਾਉਣ ਆਉਂਦੇ ਹੋ ਤਾਂ ਤੁਸੀਂ ਦੂਜਿਆਂ ਨੂੰ ਜੋਖਮ ਵਿੱਚ ਨਹੀਂ ਪਾ ਰਹੇ ਹੋ।
ਜੇ ਤੁਹਾਨੂੰ ਕੋਵਿਡ-19 ਦੇ ਲੱਛਣ ਹਨ, ਤਾਂ ਤੁਹਾਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ।
ਲਗਭਗ ਹਰ ਕੋਈ ਸੁਰੱਖਿਅਤ ਢੰਗ ਨਾਲ ਟੀਕਾ ਪ੍ਰਾਪਤ ਕਰ ਸਕੇਗਾ। ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਜਾਂ ਸਵੈ-ਪ੍ਰਤੀਰੱਖਿਆ ਬਿਮਾਰੀ ਵਾਲੇ ਲੋਕਾਂ ਲਈ ਸੁਰੱਖਿਆ ਬਾਰੇ ਕੋਈ ਖ਼ਾਸ ਚਿੰਤਾਵਾਂ ਨਹੀਂ ਹਨ। ਇਹ ਸੰਭਵ ਹੈ ਕਿ ਟੀਕਾ ਉਹਨਾਂ ਲੋਕਾਂ ਵਿੱਚ ਉਮੀਦ ਦੇ ਅਨੁਸਾਰ ਕੰਮ ਨਾ ਕਰੇ ਜਿੰਨਾਂ ਦੀ ਪ੍ਰਤੀਰੱਖਿਆ ਪ੍ਰਣਾਲੀ ਕਮਜ਼ੋਰ ਹੈ। ਜੇ ਤੁਹਾਡੇ ਕੋਈ ਸਵਾਲ ਹਨ ਅਤੇ ਪ੍ਰਤੀਰੱਖਿਆ ਪ੍ਰਣਾਲੀ ਕਮਜ਼ੋਰ ਹੈ ਜਾਂ ਸਵੈ-ਪ੍ਰਤੀਰੱਖਿਆ ਬਿਮਾਰੀ ਹੈ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਕੋਵਿਡ-19 ਟੀਕਿਆਂ ਬਾਰੇ ਗੱਲ ਕਰੋ।
ਮਾਹਵਾਰੀ ਇੱਕ ਗੁੰਝਲਦਾਰ ਪ੍ਰਕਿਰਿਆ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ, ਜਿਵੇਂ ਵਾਤਾਵਰਣ ਵਿੱਚ ਤਬਦੀਲੀਆਂ, ਤਣਾਅ, ਨੀਂਦ ਅਤੇ ਕੁਝ ਦਵਾਈਆਂ। ਬੱਚੇਦਾਨੀ ਦੀ ਅੰਦਰਲੀ ਪਰਤ ਨੂੰ ਅਸਲ ਵਿੱਚ ਪ੍ਰਤੀਰੱਖਿਆ ਪ੍ਰਣਾਲੀ ਦਾ ਇੱਕ ਸਰਗਰਮ ਹਿੱਸਾ ਮੰਨਿਆ ਜਾਂਦਾ ਹੈ। ਜਦੋਂ ਤੁਹਾਡੀ ਪ੍ਰਤੀਰੱਖਿਆ ਪ੍ਰਣਾਲੀ ਸਖ਼ਤ ਮਿਹਨਤ ਕਰ ਰਹੀ ਹੈ ਕਿਉਂਕਿ ਤੁਹਾਨੂੰ ਟੀਕਾ ਲਗਾਇਆ ਗਿਆ ਹੈ ਜਾਂ ਤੁਸੀਂ ਬਿਮਾਰ ਹੋ, ਤਾਂ ਤੁਸੀਂ ਇਸ ਬਾਰੇ ਤਬਦੀਲੀਆਂ ਅਨੁਭਵ ਕਰ ਸਕਦੇ ਹੋ ਕਿ ਐਂਡੋਮੈਟਰੀਅਮ ਕਿਵੇਂ ਪ੍ਰਤੀਕਿਰਿਆ ਕਰਦਾ ਹੈ। ਇਸ ਤਰੀਕੇ ਨਾਲ ਇਹ ਸੰਭਵ ਹੈ ਕਿ ਟੀਕਾ ਮਾਹਵਾਰੀ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰੇ।
ਪਰ, ਯਾਦ ਰੱਖਣ ਵਾਲੀ ਇੱਕ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਲੋਕਾਂ ਦੇ ਵੱਡੇ ਸਮੂਹ ਨੂੰ ਵੇਖਦੇ ਹੋ, ਤਾਂ ਹਮੇਸ਼ਾਂ ਕੁਝ ਲੋਕ ਹੋਣਗੇ ਜੋ ਆਪਣੇ ਮਾਹਵਾਰੀ ਚੱਕਰ ਵਿੱਚ ਤਬਦੀਲੀਆਂ ਦਾ ਅਨੁਭਵ ਕਰਦੇ ਹਨ। ਦੁਨੀਆ ਭਰ ਵਿੱਚ ਕਰੋੜਾਂ ਟੀਕੇ ਲਗਾਏ ਜਾ ਰਹੇ ਹਨ, ਕੁਝ ਅਜਿਹੇ ਲੋਕ ਵੀ ਹੋਣਗੇ ਜੋ ਆਪਣੇ ਮਾਹਵਾਰੀ ਚੱਕਰ ਵਿੱਚ ਵੀ ਤਬਦੀਲੀਆਂ ਦਾ ਅਨੁਭਵ ਕਰਦੇ ਹਨ। ਖੋਜਕਰਤਾਵਾਂ ਨੂੰ ਵਿਸ਼ਵਾਸ ਹੈ ਕਿ ਟੀਕਾ ਸੁਰੱਖਿਅਤ ਹੈ, ਅਤੇ ਇਹ ਸੁਝਾਅ ਦੇਣ ਲਈ ਲੋੜੀਂਦੇ ਅੰਕੜੇ ਨਹੀਂ ਹਨ ਕਿ ਕੀ ਮਾਹਵਾਰੀ ਚੱਕਰ ਵਿੱਚ ਸੰਭਾਵੀ ਤਬਦੀਲੀਆਂ ਬਾਰੇ ਚਿੰਤਾਵਾਂ ਹੋਣੀਆਂ ਚਾਹੀਦੀਆਂ ਹਨ।
ਟੀਕਾਕਰਨ ਤੋਂ ਬਾਅਦ ਕੋਵਿਡ-19 ਟੀਕਾ ਬਾਹਰ ਨਹੀਂ ਨਿਕਲਦਾ ਹੈ, ਇਸ ਲਈ ਹਾਲ ਹੀ ਵਿੱਚ ਟੀਕੇ ਲਗਾਏ ਵਿਅਕਤੀਆਂ ਦੇ ਨੇੜੇ ਹੋਣ ਨਾਲ ਕਿਸੇ ਦੇ ਚੱਕਰ ਦੇ ਪ੍ਰਭਾਵਿਤ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਟੀਕਾ ਲਗਵਾਉਣ ਤੋਂ ਬਾਅਦ ਤੁਸੀਂ ਆਪਣੇ ਮਾਹਵਾਰੀ ਚੱਕਰ ਵਿੱਚ ਜਿਹੜੀਆਂ ਤਬਦੀਲੀਆਂ ਅਨੁਭਵ ਕਰਦੇ ਹੋ ਉਹ ਅਸਥਾਈ ਹਨ, ਇਸ ਲਈ ਇਹ ਟੀਕਾ ਨਾ ਲਗਵਾਉਣ ਦਾ ਕਾਰਨ ਨਹੀਂ ਹੋਣਾ ਚਾਹੀਦਾ। ਹਾਲਾਂਕਿ, ਚਿੰਤਾਵਾਂ ਵਾਲੀਆਂ ਔਰਤਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਚੱਕਰਾਂ ਵਿੱਚ ਹੋਰ ਕਾਰਨਾਂ ਕਰਕੇ ਵੀ ਦੇਰੀ ਹੋ ਸਕਦੀ ਹੈ।
ਕੈਨੇਡੀਅਨ ਸੋਸਾਇਟੀ ਆਫ਼ ਓਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ (SOGC), ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ ਅਤੇ ਕੈਨੇਡਾ ਵਿੱਚ ਜਨਤਕ ਸਿਹਤ ਦੇ ਮਾਹਰ ਸਾਰੇ ਸਲਾਹ ਦਿੰਦੇ ਹਨ ਕਿ ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਅਤੇ ਗਰਭ-ਅਵਸਥਾ ਦੌਰਾਨ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੇ ਦੌਰਾਨ ਕਿਸੇ ਵੀ ਸਮੇਂ (ਕਿਸੇ ਵੀ ਤਿਮਾਹੀ ਵਿੱਚ) ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਜੇ ਉਹ ਯੋਗ ਹਨ ਅਤੇ ਟੀਕਾ ਨਾ ਲਗਾਉਣ ਦਾ ਕੋਈ ਕਾਰਨ ਮੌਜੂਦ ਨਹੀਂ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਅਤੇ ਤੁਸੀਂ ਗਰਭਵਤੀ ਹੋ, ਗਰਭਵਤੀ ਬਣਨ ਦੀ ਯੋਜਨਾ ਬਣਾ ਰਹੇ ਹੋ ਜਾਂ ਦੁੱਧ ਚੁੰਘਾ ਰਹੇ ਹੋ, ਤਾਂ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਕੋਵਿਡ-19 ਟੀਕਿਆਂ ਬਾਰੇ ਗੱਲ ਕਰੋ।
ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਵਿਡ-19 ਟੀਕੇ ਸਮੇਤ, ਕੋਈ ਵੀ ਟੀਕਾ ਔਰਤਾਂ ਜਾਂ ਮਰਦਾਂ ਵਿੱਚ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।
ਬਹੁਤ ਘੱਟ ਕਾਰਨ ਹਨ ਜਿਨ੍ਹਾਂ ਕਰਕੇ ਕਿਸੇ ਨੂੰ ਕੋਵਿਡ-19 ਟੀਕਾ ਨਹੀਂ ਲਗਵਾਉਣਾ ਚਾਹੀਦਾ ਹੈ।
ਤੁਹਾਨੂੰ ਟੀਕਾ ਨਹੀਂ ਲਗਵਾਉਣਾ ਚਾਹੀਦਾ ਜੇ:
ਤੁਹਾਨੂੰ ਟੀਕਿਆਂ ਵਿਚਲੀ ਕਿਸੇ ਵੀ ਸਮੱਗਰੀ ਤੋਂ ਗੰਭੀਰ ਐਲਰਜੀ ਹੈ: mRNA ਟੀਕਿਆਂ ਵਿਚਲੀ ਇੱਕ ਸਮੱਗਰੀ ਜੋ ਕਿ ਬਹੁਤ ਘੱਟ ਪਰ ਗੰਭੀਰ ਐਲਰਜੀ (ਐਨਾਫਾਈਲੈਕਸਿਸ) ਨਾਲ ਜੁੜੀ ਹੋਈ ਹੈ, ਉਹ ਪੌਲੀਥੀਲੀਨ ਗਲਾਈਕੋਲ (PEG) ਹੈ, ਜੋ ਕਿ ਕੁਝ ਸ਼ਿੰਗਾਰ, ਚਮੜੀ ਦੀ ਦੇਖਭਾਲ ਸੰਬੰਧੀ ਉਤਪਾਦਾਂ, ਜੁਲਾਬਾਂ, ਕੁਝ ਸੋਧੇ ਹੋਏ (ਪ੍ਰੋਸੈਸਡ) ਭੋਜਨਾਂ ਅਤੇ ਪੀਣ ਵਾਲੇ ਪਦਾਰਥਾਂ ਅਤੇ ਹੋਰ ਉਤਪਾਦਾਂ ਵਿੱਚ ਪਾਈ ਜਾ ਸਕਦੀ ਹੈ। ਧਿਆਨ ਦਿਓ: AstraZeneca ਟੀਕਿਆਂ ਅਤੇ Johnson & Johnson ਟੀਕਿਆਂ ਵਿੱਚ PEG ਨਹੀਂ ਹੈ। AstraZeneca ਤੇ Johnson & Johnson ਟੀਕਿਆਂ ਵਿਚਲੀ ਇੱਕ ਸਮੱਗਰੀ ਜੋ ਕਿ ਬਹੁਤ ਵਿਰਲੀ ਪਰ ਗੰਭੀਰ ਐਲਰਜੀ ਨਾਲ ਸੰਬੰਧਿਤ ਹੈ, ਉਹ ਹੈ ਪੋਲੀਸੋਰਬੇਟ 80 – ਇਹ ਡਾਕਟਰੀ ਪਦਾਰਥਾਂ (ਜਿਵੇਂ, ਵਿਟਾਮਿਨ ਤੇਲ, ਗੋਲੀਆਂ ਅਤੇ ਐਂਟੀਕੈਂਸਰ ਏਜੰਟ) ਅਤੇ ਸ਼ਿੰਗਾਰ ਉਤਪਾਦਾਂ ਵਿੱਚ ਵੀ ਪਾਇਆ ਜਾਂਦਾ ਹੈ।
2. ਕੋਵਿਡ-19 ਟੀਕੇ ਦੀ ਕਿਸੇ ਪਿਛਲੀ ਖੁਰਾਕ ਜਾਂ ਟੀਕੇ ਦੇ ਕਿਸੇ ਵੀ ਹਿੱਸੇ ਪ੍ਰਤੀ ਜਾਨਲੇਵਾ ਪ੍ਰਤੀਕਿਰਿਆ ਹੋਈ ਹੈ।
ਜੇ ਤੁਹਾਨੂੰ ਐਨਾਫਾਈਲੈਕਟਿਕ ਪ੍ਰਤੀਕਿਰਿਆ ਹੋਈ ਹੈ ਪਰ ਇਸ ਦਾ ਕਾਰਨ ਨਹੀਂ ਜਾਣਦੇ ਹੋ ਤਾਂ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲ ਕਰੋ। ਕਿਆਂ ਦੇ ਕਰਕੇ ਗੰਭੀਰ, ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਐਲਰਜੀ ਦੀਆਂ ਪ੍ਰਤੀਕਿਰਿਆਵਾਂ (ਐਨਾਫਾਈਲੈਕਸਿਸ) ਬਹੁਤ ਘੱਟ ਹੁੰਦੀਆਂ ਹਨ – ਜਿੰਨਾ ਲੋਕ ਸੋਚਦੇ ਹਨ ਉਸ ਨਾਲੋਂ ਜ਼ਿਆਦਾ ਵਿਰਲੀਆਂ। ਐਨਾਫਾਈਲੈਕਸਿਸ ਬਹੁਤ ਸਾਰੇ ਮਾਮਲਿਆਂ ਵਿੱਚ ਰੋਕੀ ਜਾ ਸਕਦੀ ਹੈ ਅਤੇ ਸਾਰੇ ਮਾਮਲਿਆਂ ਵਿੱਚ ਇਲਾਜ ਯੋਗ ਹੈ। ਕੈਨੇਡਾ ਵਿੱਚ ਸਾਰੇ ਟੀਕਾਕਰਨ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਅਤੇ ਐਨਾਫਾਈਲੈਕਸਿਸ ਦਾ ਸਰਗਰਮੀ ਨਾਲ ਧਿਆਨ ਰੱਖਣਾ ਚਾਹੀਦਾ ਹੈ ਅਤੇ ਤੁਰੰਤ ਇਲਾਜ ਕਰਨਾ ਚਾਹੀਦਾ ਹੈ। ਵਿਰਲੇ ਹੀ, ਕਿਸੇ ਐਲਰਜੀ ਦੇ ਮਾਹਿਰ ਅਤੇ ਮੈਡੀਕਲ ਸਿਹਤ ਅਧਿਕਾਰੀ ਦੀਆਂ ਸਿਫ਼ਾਰਿਸ਼ਾਂ ਦੇ ਅਧਾਰ ‘ਤੇ, ਕਿਸੇ ਵਿਅਕਤੀ ਨੂੰ ਹਸਪਤਾਲ ਦੇ ਮਾਹੌਲ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ।
ਇਹ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿ ਤੁਸੀਂ ਸ਼ਰਾਬ ਪੀਓ ਜਾਂ ਟੀਕਾ ਲਗਾਉਣ ਦੀ ਮੁਲਾਕਾਤ ਲਈ ਨਸ਼ੇ ਵਿੱਚ ਆਓ। ਇਹ ਕਿਸੇ ਟੀਕੇ ਦੀ ਸੁਰੱਖਿਆ ਦੀ ਚਿੰਤਾ ਕਾਰਨ ਨਹੀਂ ਹੈ (ਕਿ ਸ਼ਰਾਬ ਟੀਕੇ ਵਿੱਚ ਦਖ਼ਲ ਦਿੰਦੀ ਹੈ) ਪਰ ਕਿਉਂਕਿ ਸਿਹਤ ਸੰਭਾਲ ਪ੍ਰਦਾਤਾ ਨੂੰ ਟੀਕੇ ਦੇਣ ਤੋਂ ਪਹਿਲਾਂ ਤੁਹਾਡੀ ਸੂਚਿਤ ਸਹਿਮਤੀ ਦੀ ਲੋੜ ਹੁੰਦੀ ਹੈ। ਸ਼ਰਾਬ ਸਿਹਤ ਸੰਬੰਧੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਸਵਾਲ ਪੁੱਛਣ ਦੀ ਤੁਹਾਡੀ ਯੋਗਤਾ ਨੂੰ ਕਮਜ਼ੋਰ ਕਰ ਸਕਦੀ ਹੈ।
ਅਲਕੋਹਲ ਦੀ ਵਰਤੋਂ ਅਤੇ ਕੋਵਿਡ-19 ਟੀਕਿਆਂ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਕੋਈ ਅਧਿਐਨ ਨਹੀਂ ਹੋਏ ਹਨ। ਜੋ ਲੋਕ ਅਲਕੋਹਲ ਦੀ ਵਰਤੋਂ ਦੇ ਵਿਕਾਰ (AUD) ਨਾਲ ਜੂਝ ਰਹੇ ਹਨ ਉਹਨਾਂ ਵਿੱਚ ਕਮਜ਼ੋਰ ਪ੍ਰਤੀਰੱਖਿਆ ਪ੍ਰਣਾਲੀ ਹੋ ਸਕਦੀ ਹੈ ਅਤੇ ਉਹਨਾਂ ਨੂੰ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰਨੀ ਚਾਹੀਦੀ ਹੈ। ਮਾਹਰਾਂ ਦੀ ਰਾਏ ਇਹ ਹੈ ਕਿ ਅਸੀਂ ਉਮੀਦ ਨਹੀਂ ਕਰਦੇ ਕਿ ਦਰਮਿਆਨੀ ਮਾਤਰਾ ਵਿੱਚ ਅਲਕੋਹਲ ਦੀ ਵਰਤੋਂ ਦਾ ਟੀਕੇ ਪ੍ਰਤੀ ਪ੍ਰਤੀਰੱਖਿਆ ਪ੍ਰਤੀਕਿਰਿਆ ‘ਤੇ ਮਾੜਾ ਪ੍ਰਭਾਵ ਪਵੇਗਾ।
ਜੇ ਤੁਸੀਂ ਕੈਨਾਬਿਸ ਦੀ ਵਰਤੋਂ ਕਰਦੇ ਹੋ, ਤਾਂ ਕੋਵਿਡ-19 ਟੀਕਾ ਤੁਹਾਡੇ ਲਈ ਸੁਰੱਖਿਅਤ ਹੈ।
ਹਾਲਾਂਕਿ ਜਦੋਂ ਤੁਹਾਡੀ ਮੁਲਾਕਾਤ ਦਾ ਸਮਾਂ ਆ ਜਾਂਦਾ ਹੈ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇਸਦੇ ਅਸਰ ਹੇਠ ਨਾ ਹੋਵੋ। ਇਹ ਕਿਸੇ ਟੀਕੇ ਦੀ ਸੁਰੱਖਿਆ ਦੀ ਚਿੰਤਾ ਕਾਰਨ ਨਹੀਂ ਹੈ (ਕਿ ਮਾਰੂਆਨਾ ਟੀਕੇ ਵਿੱਚ ਦਖ਼ਲ ਦਿੰਦਾ ਹੈ) ਪਰ ਕਿਉਂਕਿ ਸਿਹਤ ਸੰਭਾਲ ਪ੍ਰਦਾਤਾ ਨੂੰ ਟੀਕੇ ਦੇਣ ਤੋਂ ਪਹਿਲਾਂ ਤੁਹਾਡੀ ਸੂਚਿਤ ਸਹਿਮਤੀ ਦੀ ਲੋੜ ਹੁੰਦੀ ਹੈ। ਮਾਰੂਆਨਾ ਸਿਹਤ ਸੰਬੰਧੀ ਜਾਣਕਾਰੀ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਸਵਾਲ ਪੁੱਛਣ ਦੀ ਤੁਹਾਡੀ ਯੋਗਤਾ ਨੂੰ ਕਮਜ਼ੋਰ ਕਰ ਸਕਦਾ ਹੈ।
ਕੈਨਾਬਿਸ ਦੀ ਵਰਤੋਂ ਅਤੇ ਕੋਵਿਡ-19 ਟੀਕਿਆਂ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਕੋਈ ਅਧਿਐਨ ਨਹੀਂ ਹੋਏ ਹਨ। ਇਹ ਸੁਝਾਅ ਦੇਣ ਵਾਲੇ ਸਬੂਤ ਸਾਹਮਣੇ ਆ ਰਹੇ ਹਨ ਕਿ ਕੈਨਾਬਿਸ ਪੀਣ ਨਾਲ ਵਿਅਕਤੀ ਦੀ ਸਾਹ ਪ੍ਰਣਾਲੀ ਅਤੇ ਪ੍ਰਤੀਰੱਖਿਆ ਯੋਗਤਾ ਲਈ ਮਾੜੇ ਨਤੀਜੇ ਹੋ ਸਕਦੇ ਹਨ ਇਸ ਲਈ ਜੇ ਤੁਸੀਂ ਤੰਬਾਕੂਨੋਸ਼ੀ ਕਰਦੇ ਹੋ ਤਾਂ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਲਈ ਕੋਵਿਡ-19 ਟੀਕਾ ਲਗਵਾਉਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।